ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਹੋਏ ਸਮਾਗਮ ਦੌਰਾਨ ਏ.ਐਸ.ਆਈ. ਸੁਖਦੇਵ ਸਿੰਘ ਨੂੰ ਕੀਤਾ ਸਨਮਾਨਿਤ

ਮਾਹਿਲਪੁਰ, (6 ਨਵੰਬਰ) ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਅੱਜ ਹੋਏ ਇੱਕ ਸਮਾਗਮ ਦੌਰਾਨ ਏ.ਐਸ.ਆਈ. ਸੁਖਦੇਵ ਸਿੰਘ ਜੋ ਕਿ ਪੁਲਿਸ ਵਿਭਾਗ ਵਿੱਚ ਆਪਣੀਆਂ ਲੰਬੀਆਂ ਸੇਵਾਵਾਂ ਦੇ ਕੇ ਪਿਛਲੇ ਦਿਨੀ ਰਿਟਾਇਰਡ ਹੋਏ ਹਨ ਨੂੰ ਅਤੇ ਉਨਾਂ ਦੀ ਪਤਨੀ ਸ਼੍ਰੀਮਤੀ ਨਿਰਮਲ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆl

ਮਾਹਿਲਪੁਰ, (6 ਨਵੰਬਰ) ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਅੱਜ ਹੋਏ ਇੱਕ ਸਮਾਗਮ ਦੌਰਾਨ ਏ.ਐਸ.ਆਈ. ਸੁਖਦੇਵ ਸਿੰਘ ਜੋ ਕਿ ਪੁਲਿਸ ਵਿਭਾਗ ਵਿੱਚ ਆਪਣੀਆਂ ਲੰਬੀਆਂ ਸੇਵਾਵਾਂ ਦੇ ਕੇ ਪਿਛਲੇ ਦਿਨੀ ਰਿਟਾਇਰਡ ਹੋਏ ਹਨ ਨੂੰ ਅਤੇ ਉਨਾਂ ਦੀ ਪਤਨੀ ਸ਼੍ਰੀਮਤੀ ਨਿਰਮਲ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆl ਇਸ ਮੌਕੇ ਸੀਮਾ ਰਾਣੀ ਬੋਧ ਪ੍ਰਧਾਨ ਜੈ ਭੀਮਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ, ਡਾਕਟਰ ਪਰਮਿੰਦਰ ਸਿੰਘ ਅਪਥੈਲਮਿਕ ਅਫਸਰ, ਸੁਆਮੀ ਰਜਿੰਦਰ ਰਾਣਾ, ਸੁਖਵਿੰਦਰ ਕੁਮਾਰ ਰਿਟਾਇਰਡ ਬੈਂਕ ਮੁਲਾਜ਼ਮ, ਨਿਰਮਲ ਸਿੰਘ ਮੁੱਗੋਵਾਲ, ਪਰਮਜੀਤ ਕੌਰ ਆਦਿ ਹਾਜ਼ਰ ਸਨl ਇਸ ਮੌਕੇ ਸੁਖਵਿੰਦਰ ਕੁਮਾਰ ਨੇ ਕਿਹਾ ਕਿ ਰਿਟਾਇਰਡ ਏ.ਐਸ.ਆਈ. ਸੁਖਦੇਵ ਸਿੰਘ ਜੀ ਨੇ ਜਿੱਥੇ ਆਪਣੀ ਸਾਰੀ ਉਮਰ ਪੁਲਿਸ ਵਿਭਾਗ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਈਆਂ, ਉਸ ਦੇ ਨਾਲ ਹੀ ਉਹ ਅਤੇ ਉਹਨਾਂ ਦਾ ਪੂਰਾ ਪਰਿਵਾਰ ਸਮਾਜ ਭਲਾਈ ਦੇ ਕਾਰਜਾਂ ਵਿੱਚ ਵੀ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਉਦਾ ਆ ਰਿਹਾ ਹੈl ਇਸ ਮੌਕੇ ਨਿਰਵਾਣੁ ਕੁਟੀਆ ਵਲੋਂ ਸੀਮਾ ਰਾਣੀ ਬੋਧ, ਡਾਕਟਰ ਪਰਮਿੰਦਰ ਸਿੰਘ ਅਤੇ ਸੁਖਵਿੰਦਰ ਕੁਮਾਰ ਨੂੰ ਸਮਾਜ ਭਲਾਈ ਦੇ ਕਾਰਜਾਂ ਵਿੱਚ ਪਾ ਰਹੇ ਸਹਿਯੋਗ ਦੀ ਬਦੌਲਤ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆl ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਬੁੱਧ ਵੰਦਨਾ ਕੀਤੀ ਗਈ ਅਤੇ ਤਥਾਗਤ ਭਗਵਾਨ ਬੁੱਧ, ਸਤਿਗੁਰੂ ਰਵਿਦਾਸ ਮਹਾਰਾਜ ਜੀ, ਸਤਿਗੁਰੂ ਕਬੀਰ ਮਹਾਰਾਜ ਜੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਪਰਮ ਪੂਜਨੀਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀਆਂ ਤਸਵੀਰਾਂ ਅੱਗੇ ਆਸਥਾ ਦੇ ਪ੍ਰਤੀਕ ਵਜੋਂ ਮੋਮਬੱਤੀ ਅਤੇ ਅਗਰਬੱਤੀ ਲਾਈ ਗਈl ਇਸ ਤੋਂ ਬਾਅਦ ਸਾਰਿਆਂ ਨੇ ਸਮੂਹਿਕ ਤੌਰ ਤੇ ਮੈਡੀਟੇਸ਼ਨ ਕਰਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਤੇ ਕੰਮ ਕਰਨ ਦਾ ਸੰਕਲਪ ਕੀਤਾl