ਹਾਈਡਰੋਜਨ ਹੈ ਭਵਿੱਖ: ਡਾ. ਹਰਜਿੰਦਰ ਸਿੰਘ ਚੀਮਾ ਨੇ ਸਾਫ਼ ਊਰਜਾ ਅਤੇ ਨਵੀਨਤਾ ਨੂੰ ਉਤਸ਼ਾਹਤ ਕਰਨ ਤੇ ਜ਼ੋਰ।

ਮੋਹਾਲੀ- ਚੀਮਾ ਬੋਇਲਰਜ਼ ਲਿਮਿਟਡ ਦੇ ਚੇਅਰਮੈਨ ਅਤੇ ਉਦਯੋਗਿਕ ਨਵੀਨਤਾ ਦੇ ਖੇਤਰ ਵਿੱਚ ਜਾਣਿਆ-ਪਛਾਣਿਆ ਨਾਂ ਡਾ. ਹਰਜਿੰਦਰ ਸਿੰਘ ਚੀਮਾ ਨੇ ਕਿਹਾ ਹੈ ਕਿ ਹਾਈਡਰੋਜਨ ਆਧਾਰਤ ਵਾਹਨ ਭਵਿੱਖ ਦੀ ਸਾਫ਼ ਅਤੇ ਟਿਕਾਊ ਊਰਜਾ ਹਨ। ਸੀਨੀਅਰ ਪੱਤਰਕਾਰ ਸੰਜੀਵ ਕੁਮਾਰ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਡਾ. ਚੀਮਾ ਨੇ ਕਿਹਾ ਕਿ ਹਾਈਡਰੋਜਨ ਇੱਕ ਸਾਫ਼ ਸੂਤਰਾ ਊਰਜਾ ਸਰੋਤ ਹੈ ਜੋ ਆਵਾਜਾਈ ਦੇ ਮਾਧਿਅਮ ਨੂੰ ਬਦਲ ਸਕਦਾ ਹੈ ਅਤੇ ਪਰਾਲੀ ਜਾਂ ਹੋਰ ਪਰਦੂਸ਼ਣ ਵਾਲੇ ਊਰਜਾ ਸਰੋਤਾਂ 'ਤੇ ਨਿਰਭਰਤਾ ਘਟਾ ਸਕਦਾ ਹੈ।

8 ਤੋਂ ਵੱਧ ਪੈਟੈਂਟਾਂ ਦੇ ਮਾਲਕ ਡਾ. ਚੀਮਾ ਨੇ ਨਵੀਨਤਾ ਦੇ ਖੇਤਰ ਵਿੱਚ ਹਮੇਸ਼ਾ ਅੱਗੇ ਰਹਿਣ ਦੀ ਸੋਚ ਦਿਖਾਈ ਹੈ। ਉਨ੍ਹਾਂ ਕਿਹਾ, “ਹਾਈਡਰੋਜਨ ਚਲਿਤ ਵਾਹਨ ਕੋਈ ਵਿਕਲਪ ਨਹੀਂ, ਸਗੋਂ ਭਵਿੱਖ ਦੀ ਲੋੜ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਜਿਹੀਆਂ ਸਾਫ਼ ਤਕਨਾਲੋਜੀਆਂ ਨੂੰ ਉਤਸ਼ਾਹਤ ਕਰਨ ਲਈ ਅਗਾਂਹ ਆਵੇ।”
ਗੱਲਬਾਤ ਦੌਰਾਨ ਡਾ. ਚੀਮਾ ਨੇ ਰਸੋਈ ਦੇ ਗੀਲੇ ਕੂੜੇ ਦੀ ਮਹੱਤਾ ਤੇ ਵੀ ਰੌਸ਼ਨੀ ਪਾਈ ਅਤੇ ਇਸਨੂੰ "ਲੁਕਿਆ ਹੋਇਆ ਸੋਨਾ" ਦੱਸਿਆ। “ਸਮੱਸਿਆ ਕੂੜੇ ਦੀ ਨਹੀਂ,” ਉਨ੍ਹਾਂ ਕਿਹਾ, “ਸਮੱਸਿਆ ਇਹ ਹੈ ਕਿ ਅਸੀਂ ਉਸਦਾ ਸਹੀ ਤਰੀਕੇ ਨਾਲ ਵੱਖਰਾ ਕਰਨਾ ਅਤੇ ਵਰਤਣਾ ਨਹੀਂ ਜਾਣਦੇ। ਜੇ ਸਹੀ ਸੋਚ ਨਾਲ ਕੰਮ ਲਿਆ ਜਾਵੇ, ਤਾਂ ਇਹ ਵੀ ਕਮਾਈ ਅਤੇ ਊਰਜਾ ਦਾ ਸਰੋਤ ਬਣ ਸਕਦਾ ਹੈ।”
ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਨਵੀਨਤਾਵਾਂ 'ਤੇ ਕੰਮ ਕਰ ਰਹੇ ਵਿਗਿਆਨੀਆਂ ਅਤੇ ਉਦਯੋਗਕਾਰਾਂ ਨੂੰ ਸਮਰਥਨ ਦੇਵੇ, ਜੋ ਭਾਰਤ ਦੇ ਭਵਿੱਖ ਲਈ ਟਿਕਾਊ ਹੱਲ ਲੱਭ ਰਹੇ ਹਨ। “ਨਵੀਨਤਾ ਇਕੱਲੀ ਨਹੀਂ ਫਲਦੀ। ਇਸਨੂੰ ਨੀਤੀਕਤ ਸਹਿਯੋਗ, ਜਨ ਜਾਗਰੂਕਤਾ ਅਤੇ ਉਦਯੋਗਿਕ ਸਾਂਝ ਦੀ ਲੋੜ ਹੁੰਦੀ ਹੈ,” ਡਾ. ਚੀਮਾ ਨੇ ਅਖੀਰ 'ਚ ਕਿਹਾ।
ਡਾ. ਹਰਜਿੰਦਰ ਸਿੰਘ ਚੀਮਾ ਦੀ ਸੋਚ ਤੇ ਕੰਮ ਨਾਂਕੇਵਲ ਉਦਯੋਗਿਕ ਜਗਤ ਨੂੰ, ਸਗੋਂ ਵਿਗਿਆਨਕ ਸਮਾਜ ਨੂੰ ਵੀ ਪ੍ਰੇਰਨਾ ਦਿੰਦੇ ਹਨ। ਹਾਈਡਰੋਜਨ ਆਧਾਰਤ ਭਵਿੱਖ ਅਤੇ ਵੈਸਟ-ਟੂ-ਵੈਲਥ (ਕੂੜੇ ਤੋਂ ਕਮਾਈ) ਮਾਡਲ ਦੀ ਉਨ੍ਹਾਂ ਦੀ ਅਪੀਲ ਇਹ ਦਰਸਾਉਂਦੀ ਹੈ ਕਿ ਭਾਰਤ ਦੀ ਵਿਕਾਸ ਯਾਤਰਾ ਹਰੀ-ਭਰੀ, ਸਮਾਵੇਸ਼ੀ ਅਤੇ ਨਵੀਨਤਾ-ਆਧਾਰਤ ਹੋਣੀ ਚਾਹੀਦੀ ਹੈ।