ਸੰਤ ਰਾਮ ਸਿੰਘ ਪਬਲਿਕ ਹਾਈ ਸਕੂਲ ਤਾਜੇਵਾਲ ਦਾ ਦਸਵੀਂ ਦਾ ਨਤੀਜਾ 100% ਰਿਹਾ

ਮਾਹਿਲਪੁਰ, (19 ਅਪ੍ਰੈਲ)- ਸੰਤ ਰਾਮ ਸਿੰਘ ਪਬਲਿਕ ਹਾਈ ਸਕੂਲ ਤਾਜੇਵਾਲ ਦੇ 29 ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ ਦਿੱਤੀ ਅਤੇ ਸਾਰੇ ਦੇ ਸਾਰੇ ਵਿਦਿਆਰਥੀ ਫਸਟ ਡਿਵੀਜ਼ਨ ਨਾਲ ਪਾਸ ਹੋਏ।

ਮਾਹਿਲਪੁਰ, (19 ਅਪ੍ਰੈਲ)- ਸੰਤ ਰਾਮ ਸਿੰਘ ਪਬਲਿਕ ਹਾਈ ਸਕੂਲ  ਤਾਜੇਵਾਲ ਦੇ 29 ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ ਦਿੱਤੀ ਅਤੇ ਸਾਰੇ ਦੇ ਸਾਰੇ ਵਿਦਿਆਰਥੀ ਫਸਟ ਡਿਵੀਜ਼ਨ ਨਾਲ ਪਾਸ ਹੋਏ। 
ਜੈਸਿਕਾ ਵਿਦਿਆਰਥਣ ਨੇ 93.69% ਅੰਕ ਲੈ ਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਗੱਲ ਦੀ ਜਾਣਕਾਰੀ ਸਕੂਲ ਦੇ ਪ੍ਰਬੰਧਕ ਸੰਤ ਬਾਬਾ ਮਹਾਂਵੀਰ ਸਿੰਘ ਜੀ ਨੇ ਦਿੱਤੀ। ਉਹਨਾਂ ਨੇ ਸਕੂਲ ਮੈਨੇਜਰ ਸਰਦਾਰ ਨਰਵੀਰ ਸਿੰਘ ਜੀ, ਪ੍ਰਿੰਸੀਪਲ ਅੰਜਨਾ ਤੇ ਸਮੂਹ ਸਟਾਫ ਨੂੰ ਇਸ ਵਧੀਆ ਕਾਰਗੁਜ਼ਾਰੀ ਵਾਸਤੇ ਵਧਾਈ ਦਿੱਤੀ।