ਸੰਜੀਵ ਅਰੋੜਾ ਬਣੇ ਅਰੋੜਾ ਮਹਾਸਭਾ ਹੁਸ਼ਿਆਰਪੁਰ ਦੇ ਜ਼ਿਲ੍ਹਾ ਚੇਅਰਮੈਨ

ਹੁਸ਼ਿਆਰਪੁਰ- ਅਰੋੜਾ ਮਹਾਸਭਾ ਹੁਸ਼ਿਆਰਪੁਰ ਦੀ ਵਿਸ਼ੇਸ਼ ਬੈਠਕ ਪ੍ਰਧਾਨ ਰਮੇਸ਼ ਅਰੋੜਾ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਸਰਵਸੰਮਤੀ ਨਾਲ ਸ਼੍ਰੀ ਸੰਜੀਵ ਅਰੋੜਾ ਨੂੰ ਅਰੋੜਾ ਮਹਾਸਭਾ ਹੁਸ਼ਿਆਰਪੁਰ ਦਾ ਜ਼ਿਲ੍ਹਾ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਮੁੱਖ ਸਕੱਤਰ ਅਜੈ ਚਾਵਲਾ ਨੇ ਅਰੋੜਾ ਮਹਾਸਭਾ ਵਲੋਂ ਕੀਤੀਆਂ ਗਈਆਂ ਗਤੀਵਿਧੀਆਂ ਦੀ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ।

ਬੈਠਕ ਦੇ ਦੌਰਾਨ ਨਵ-ਨਿਯੁਕਤ ਚੇਅਰਮੈਨ ਸੰਜੀਵ ਅਰੋੜਾ ਨੇ ਕਿਹਾ ਕਿ ਉਹ ਅਰੋੜਾ ਮਹਾਸਭਾ ਦੇ ਕਾਰਜਾਂ ਨੂੰ ਤੇਜ਼ੀ ਨਾਲ ਕਰਨ ਲਈ ਯਤਨਸ਼ੀਲ ਰਹਿਣਗੇ ਅਤੇ ਮਹਾਸਭਾ ਨੂੰ ਮਜ਼ਬੂਤੀ  ਪ੍ਰਦਾਨ ਕਰਨ ਦੇ ਲਈ ਦਿਨ ਰਾਤ ਕਾਰਜ ਕਰਨਗੇ ਤਾਂਕਿ ਹਰੇਕ ਜ਼ਰੂਰਤਮੰਦ ਦੀ ਜ਼ਰੂਰਤ ਨੂੰ ਸਮਰੱਥਾ ਮੁਤਾਬਿਕ ਪੂਰਾ ਕੀਤਾ ਜਾ ਸਕੇ। ਅਰੋੜਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ-ਨਾਲ ਬੇਟੀ ਬਚਾਓ ਬੇਟੀ ਪੜਾਓ, ਸਵੱਛ ਭਾਰਤ, ਵਾਤਾਵਰਣ, ਜਲ ਸੁਰੱਖਿਆ, ਵਿਸ਼ੇਸ਼ ਤੌਰ ਤੇ ਨਸ਼ਿਆਂ ਅਤੇ ਦਹੇਜ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨਗੇ।
ਪ੍ਰਧਾਨ ਰਮੇਸ਼ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਸ਼੍ਰੀ ਅਰੋੜਾ ਪਹਿਲਾਂ ਦੀ ਤਰ੍ਹਾਂ ਸਾਰੀ ਟੀਮ ਨੂੰ ਨਾਲ ਲੈ ਕੇ ਚਲਣਗੇ ਅਤੇ ਲੋਕ ਭਲਾਈ ਦੇ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਕਰਦੇ ਰਹਿਣਗੇ। ਇਸ ਮੌਕੇ ਤੇ ਸ਼੍ਰੀ ਅਰੋੜਾ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਖਜਾਨਚੀ ਜਤਿਨ ਅਰੋੜਾ ਵੀ ਮੌਜੂਦ ਸਨ।