ਫੁਹਾਰਾ ਚੌਂਕ ਨੇੜੇ ਟਰੱਕ ਦੇ ਥੱਲੇ ਆ ਕੇ ਸਾਈਕਲ ਸਵਾਰ ਵਿਅਕਤੀ ਦੀ ਮੌਤ

ਰਾਜਪੁਰਾ, 22 ਫਰਵਰੀ- ਰਾਜਪੁਰਾ ਸ਼ਹਿਰ ਦੇ ਫੁਹਾਰਾ ਚੌਂਕ ਨੇੜੇ ਪਿਛਲੇ ਦਿਨੀ ਸਵੇਰੇ ਚਾਵਲਾਂ ਦੇ ਨਾਲ ਲੱਦੇ ਟਰੱਕ ਦੇ ਥੱਲੇ ਇੱਕ ਸਾਈਕਲ ਸਵਾਰ ਮਜ਼ਦੂਰ ਵਿਅਕਤੀ ਆਉਣ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਕਮਲਜੀਤ ਸਿੰਘ ਦੇ ਬਿਆਨਾਂ ਅਨੁਸਾਰ ਮ੍ਰਿਤਕਯ੍ ਦਾ ਨਾਮ ਬੰਸੀ ਲਾਲ ਪੁੱਤਰ ਸ਼ਾਮ ਲਾਲ ਵਾਸੀ ਪੀਰ ਕਲੋਨੀ ਹੈ|

  ਜੋ ਕੀ ਰੋਜ ਵਾਂਗੂ  ਸਾਈਕਲ ਤੇ ਸਵਾਰ ਹੋ ਕੇ ਕਮ ਤੇ ਜਾ ਰਿਹਾ ਸੀ  ਜਦੋਂ ਫੁਹਾਰਾ ਚੌਂਕ ਨੇੜੇ ਪਹੁੰਚਿਆ ਤਾਂ ਇੱਕ ਤੇਜ ਰਫਤਾਰ ਟਰੱਕ ਦੇ ਥੱਲੇ ਆਉਣ ਕਾਰਨ ਉਸ ਦੀ ਮੌਤ ਹੋ ਗਈ ਤੇ  ਸਰੀਰ ਦੇ ਸੜਕ ਉੱਤੇ ਹੀ ਦੋ ਟੁਕੜੇ ਹੋ ਗਏ। ਮੌਕੇ ਟਰੱਕ ਚਾਲਕ ਟਰੱਕ ਨੂੰ ਛੱਡ ਕੇ ਫਰਾਰ ਹੋ ਗਿਆ। 
ਮੌਕੇ ਤੇ ਪੁਲਿਸ ਨੇ ਲਾਸ਼ ਅਤੇ ਟਰੱਕ  (ਪੀਬੀ 11 ਸੀਐਨ 5348) ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਣਪਛਤੇ ਚਾਲਕ ਦੇ ਖਿਲਾਫ. ਐਫ ਆਈਆਰ ਨੰਬਰ 35  ਅੰਡਰ ਸੈਕਸ਼ਨ ਬੀਐਨਐਸ ਦੀ ਧਾਰਾਵਾਂ   281,106(1),324(2) ਦੇ  ਤਹਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।