ਮਿਉਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਵਲੋਂ 25 ਫਰਵਰੀ ਨੂੰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੀ ਕੋਠੀ ਦਾ ਘਿਰਾਓ

ਹੁਸ਼ਿਆਰਪੁਰ- ਮਿਉਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਵਲੋਂ 25 ਫਰਵਰੀ ਨੂੰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਸੰਬੰਧੀ ਬੈਠਕ ਦੇ ਦੌਰਾਨ ਸਰਪ੍ਰਸਤ ਕੁਲਵੰਤ ਸਿੰਘ ਸੈਣੀ ਅਤੇ ਕਰਨਜੋਤ ਆਦੀਆ ਨੇ ਦਸਿਆ ਕਿ ਵੱਖ-ਵੱਖ ਸ਼ਹਿਰਾਂ ਵਿਚ ਜਾ ਕੇ ਲੋਕਾਂ ਨੂੰ ਰੈਲੀ ਵਿਚ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ।

ਇਸ ਦੌਰਾਨ ਨਗਰ ਕੌਂਸਲ ਹਰਿਆਣਾ, ਗੜਦੀਵਾਲਾ, ਦਸੂਹਾ, ਮੁਕੇਰੀਆਂ, ਟਾਂਡਾ, ਭੋਗਪੁਰ, ਨਗਰ ਪੰਚਾਇਤ ਅਲਾਵਲਪੁਰ ਅਤੇ ਤਲਵਾੜਾ ਵਿਖੇ ਹੋ ਕੇ ਆਏ ਅਤੇ ਮੁਲਾਜ਼ਮਾਂ ਵਲੋਂ ਵਿਸ਼ਵਾਸ ਦੁਆਇਆ ਗਿਆ। ਇਸ ਦੌਰਾਨ ਨਗਰ ਨਿਗਮ ਹੁਸ਼ਿਆਰਪੁਰ ਵਿਚ ਵੀ ਮੀਟਿੰਗ ਕਰਕੇ ਰੈਲੀ ਦੀਆਂ ਤਿਆਰੀਆਂ ਬਾਰੇ ਜਾਇਜਾ ਲਿਆ ਗਿਆ ਅਤੇ ਮੁਲਾਜ਼ਮਾਂ ਦੀ ਡਿਊਟੀਆਂ ਵੱਖਰੇ-ਵੱਖਰੇ ਕੰਮਾਂ ਲਈ ਲਗਾ ਦਿੱਤੀਆਂ ਗਈਆ। ਸਾਰਿਆਂ ਵਲੋਂ ਇਹ ਕਿਹਾ ਗਿਆ ਕਿ ਜਦ ਦੀ ਆਪ ਸਰਕਾਰ ਆਈ ਹੈ|
 ਇਸ ਨੇ ਵੀ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਜੇ ਕੀਤੀ ਹੈ ਤਾਂ ਕੋਈ ਵੀ ਹੱਲ ਨਹੀਂ ਕੱਢਿਆ ਗਿਆ। ਇਸਦੇ ਵਿਰੋਧ ਵਿਚ ਇਹ ਰੈਲੀ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿਚ ਕਰਨਜੋਤ ਆਦੀਆ ਪ੍ਰਧਾਨ, ਵਿਕਰਮਜੀਤ ਬੰਟੀ, ਬਲਰਾਜ ਭੱਟੀ, ਸੋਮਨਾਥ ਆਦੀਆਂ, ਹੀਰਾ ਹੰਸ, ਕੈਲਾਸ਼ ਗਿੱਲ, ਦੇਵ ਬੜੈਚ, ਜੋਗਿੰਦਰ ਪਾਲ ਆਦੀਆ, ਪ੍ਰਦੀਪ, ਅਮਿਤ ਗਿੱਲ, ਸੰਨੀ ਲਹੋਰੀਆਂ, ਵਿੱਕੀ ਭੱਟੀ ਅਤੇ ਨਵੀਨ ਆਦਿ ਸ਼ਾਮਿਲ ਹੋਏ।