ਭੱਠਾ ਮਜ਼ਦੂਰ ਆਂਗਣਵਾੜੀ, ਮਨਰੇਗਾ ਮਜ਼ਦੂਰਾਂ ਨੇ ਇਕੱਠੇ ਹੋ ਕੇ ਕਿਸਾਨ ਮਜ਼ਦੂਰ ਮੁਲਾਜ਼ਮ ਵਿਰੋਧੀ ਬਜ਼ਟ ਦੀਆਂ ਕਾਪੀਆਂ ਸਾੜੀਆਂ
ਗੜਸ਼ੰਕਰ- ਅੱਜ ਇੱਥੇ ਭੱਠਾ ਮਜ਼ਦੂਰ ਆਂਗਣਵਾੜੀ ਮਨਰੇਗਾ ਮਜ਼ਦੂਰਾ ਨੇ ਇਕੱਠੇ ਹੋ ਕੇ ਕਿਸਾਨ ਮਜ਼ਦੂਰ ਮੁਲਾਜਮ ਵਿਰੋਧੀ ਬਜਟ ਦੀਆ ਕਾਪੀਆ ਬੰਗਾ ਚੋਕ ਗੜਸ਼ੰਕਰ ਵਿਖੇ ਸਾੜੀਆ ਗਈਆ| ਇਸ ਮੋਕੇ ਸੀਟੂ ਦੇ ਸੂਬਾਈ ਆਗੂ ਮਹਿੰਦਰ ਕੁਮਾਰ ਬੱਡੋਆਣ ਆਂਗਣਵਾੜੀ ਦੀ ਜ਼ਿਲਾ ਪ੍ਧਾਨ ਗੁਰਬਖਸ਼ ਕੋਰ ਚੱਕ ਗੁਰੂ ਪਾਲੋ ਸੁੰਨੀ ਜਨਵਾਦੀ ਇਸਤਰੀ ਸਭਾ ਦੀ ਜ਼ਿਲਾ ਪ੍ਧਾਨ ਨੀਲਮ ਬੱਡੋਆਣ ਬਲਦੇਵ ਰਾਜ ਨੇ ਬੋਲਦਿਆ ਕਿਹਾ ਕਿ ਇਸ ਬਜਟ ਵਿੱਚ ਮਜ਼ਦੂਰਾ ਕਿਸਾਨਾ ਸਕੀਮ ਵਰਕਰਾ ਲਈ ਕੁਝ ਵੀ ਨਹੀ ਹੈ|

ਇਹ ਬਜਟ ਕਾਰਪੋਰੇਟ ਘਰਾਣਿਆ ਦੇ ਹਿੱਤ ਪੂਰਦਾ ਹੈ| ਕੇਦਰ ਦੀ ਸਰਕਾਰ ਨੇ ਇਸ ਬਜਟ ਵਿੱਚ ਆਈ ਸੀ ਡੀ ਐਸ ਸਕੀਮ ਵਿੱਚ ਪ੍ਤੀ ਬੱਚਾ 5 ਪੈਸੇ ਵਾਧਾ ਕੀਤਾ ਹੈ ਜੋ ਕਿ ਕੋਝਾ ਮਜ਼ਾਕ ਹੈ| ਮਨਰੇਗਾ ਮਜ਼ਦੂਰਾ ਦੇ ਬਜਟ ਵਿੱਚ ਕੋਈ ਵਾਧਾ ਨਹੀ ਕੀਤਾ| ਸਗੋ ਪਿਛਲੇ ਸਮੇ 10 ਹਜ਼ਾਰ ਕਰੋੜ ਦਾ ਬਜਟ ਵਿੱਚੋ ਕੱਟ ਮਾਰ ਕੇ ਮਜ਼ਦੂਰਾ ਦੇ ਕੰਮ ਦੇ ਦਿਨਾ ਹਮਲਾ ਕੀਤਾ| ਕਿਸਾਨਾ ਲਈ ਐਮ ਐਸ ਪੀ ਦਾ ਕੋਈ ਵੀ ਜ਼ਿਕਰ ਨਹੀ ਮਜ਼ਦੂਰਾ ਦੀ ਆਰਥਿਕ ਹਾਲਤ ਬਹੁਤ ਖਸਤਾ ਹੈ|
ਉਸ ਨੂੰ ਸੁਧਾਨ ਲਈ ਇਸ ਵਿੱਚ ਕੋਈ ਵੀ ਉਪਰਾਲਾ ਨਹੀ ਕੀਤਾ ਗਿਆ| ਵਿੱਤ ਮੰਤਰੀ ਨੇ ਅੱਪਣੇ ਭਾਸ਼ਣ ਵਿੱਚ ਕਿਹਾ ਕਿ ਆਈ ਸੀ ਡੀ ਐਸ ਸਕੀਮ ਰੀੜ ਦੀ ਹੱਡੀ ਹੈ| ਪਰ ਬਜਟ ਵਿੱਚ ਕੋਈ ਵੀ ਵਾਧਾ ਨਾ ਕਰਕੇ ਮੰਤਰੀ ਦੇ ਭਾਸ਼ਣ ਦੀ ਕੋਈ ਵੀ ਅਹਿਮਤ ਨਹੀ ਰਹੀ|
ਆਗੂਆ ਨੇ ਕਿਹਾ ਜੇਕਰ ਦੇਸ਼ ਦੇ ਗਰਬ ਲੋਕਾ ਦੀ ਖਰੀਦ ਸ਼ਕਤੀ ਨਹੀ ਵਧਦੀ ਦੇਸ਼ ਤਰੱਕੀ ਨਹੀ ਕਰ ਸਕਦਾ| ਇਹ ਬਜਟ ਮੁੱਠੀ ਭਰ ਕਾਰਪੋਰੇਟ ਘਰਾਣਿਆ ਨੂੰ ਤਕੜਾ ਕਰਦਾ ਹੈ| ਇਸ ਮੋਕੇ ਪਿੰਕੀ ਮਜ਼ਾਰਾ ਭਜਨੋ ਮਨਜੀਤ ਪਰਮੋਦ ਹਰਮੇਸ਼ ਤਾਰਾ ਚੰਦ ਬਲਵਿੰਦਰ ਕਮਲੇਸ਼ ਕੋਰ ਜਗਦੀਸ਼ ਕੋਰ ਚਰਨਜੀਤ ਨੇ ਵੀ ਸਬੋਧਨ ਕੀਤਾ|