
ਸਰਕਾਰੀ ਹਾਈ ਸਕੂਲ ਅਲਾਚੌਰ ਤੋਂ ਨਰਿੰਦਰ ਕੌਰ ਹੋਏ ਸੇਵਾਮੁਕਤ।
ਨਵਾਂਸ਼ਹਿਰ- ਨਜ਼ਦੀਕੀ ਪਿੰਡ ਅਲਾਚੌਰ ਦੇ ਸਰਕਾਰੀ ਹਾਈ ਸਕੂਲ ਅਲਾਚੌਰ ਤੋਂ ਹਿੰਦੀ ਅਧਿਆਪਕਾ ਨਰਿੰਦਰ ਕੌਰ ਸੇਵਾਮੁਕਤ ਹੋ ਗਏ। ਉਹਨਾਂ ਦੀ ਸੇਵਾਮੁਕਤੀ ਵੇਲੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਇੱਕ ਸ਼ਾਨਦਾਰ ਪਾਰਟੀ ਦਿੱਤੀ ਗਈ । ਸਕੂਲ ਦੇ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਨਵਾਂਸ਼ਹਿਰ- ਨਜ਼ਦੀਕੀ ਪਿੰਡ ਅਲਾਚੌਰ ਦੇ ਸਰਕਾਰੀ ਹਾਈ ਸਕੂਲ ਅਲਾਚੌਰ ਤੋਂ ਹਿੰਦੀ ਅਧਿਆਪਕਾ ਨਰਿੰਦਰ ਕੌਰ ਸੇਵਾਮੁਕਤ ਹੋ ਗਏ। ਉਹਨਾਂ ਦੀ ਸੇਵਾਮੁਕਤੀ ਵੇਲੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਇੱਕ ਸ਼ਾਨਦਾਰ ਪਾਰਟੀ ਦਿੱਤੀ ਗਈ । ਸਕੂਲ ਦੇ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਇਸ ਮੌਕੇ ਸੇਵਾ ਮੁਕਤ ਮੁੱਖ ਅਧਿਆਪਕ ਸਰਵਣ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਰਿੰਦਰ ਕੌਰ ਆਪਣੇ ਕੰਮ ਪ੍ਰਤੀ ਹਮੇਸ਼ਾ ਸਮਰਪਿਤ ਰਹੇ ਅਤੇ ਉਨ੍ਹਾਂ ਦੇ ਵਿਸ਼ੇ ਹਿੰਦੀ ਦਾ ਨਤੀਜਾ ਹਮੇਸ਼ਾ 100 ਪ੍ਰਤੀਸ਼ਤ ਰਿਹਾ।ਮੈਡਮ ਰਿਤੂ ਸਰੀਨ ਅਤੇ ਸੰਦੀਪ ਕੌਰ ਨੇ ਸਾਂਝੇ ਰੂਪ ਵਿੱਚ ਨਰਿੰਦਰ ਕੌਰ ਦਾ ਪ੍ਰਸ਼ੰਸਾ ਪੱਤਰ ਪੜ੍ਹ ਕੇ ਸੁਣਾਇਆ। ਐਸ ਐਮ ਸੀ ਕਮੇਟੀ ਵਲੋਂ ਦੇਸ ਰਾਜ ਬਾਲੀ ਨੇ ਅਧਿਆਪਕਾ ਦੇ ਕਾਰਜਕਾਲ ਦੌਰਾਨ ਚੰਗੇ ਨਤੀਜਿਆਂ ਅਤੇ ਵਿਦਿਆਰਥੀਆਂ ਪ੍ਰਤੀ ਸਮਰਪਿਤ ਰਹਿਣ ਨੂੰ ਲੰਬੇ ਸਮੇਂ ਤੱਕ ਯਾਦ ਰਹਿਣ ਵਾਲਾ ਦੱਸਿਆ। ਸਟੇਜ ਸਕੱਤਰ ਦੀ ਭੂਮਿਕਾ ਡਿੰਪੀ ਖੁਰਾਣਾ ਸਟੇਟ ਐਵਾਰਡੀ ਅਧਿਆਪਕਾ ਨੇ ਬਾਖੂਬੀ ਨਿਭਾਈ।
ਸਮੂਹ ਸਕੂਲ ਸਟਾਫ਼ ਅਤੇ ਦੂਸਰੇ ਸਕੂਲ਼ਾਂ ਦੇ ਅਧਿਆਪਕਾਂ ਵਲੋਂ ਨਰਿੰਦਰ ਕੌਰ ਨੂੰ ਵਿਸ਼ੇਸ਼ ਤੌਰ ਤੇ ਤੋਹਫੇ ਦੇਕੇ ਸਨਮਾਨਿਤ ਕੀਤਾ। ਨਰਿੰਦਰ ਕੌਰ ਵਲੋਂ ਜਿੱਥੇ ਸਕੂਲ ਵਾਸਤੇ ਇੱਕੀ ਹਜਾਰ ਰੁਪਏ ਦਾਨ ਵਜੋਂ ਦਿੱਤੇ, ਉੱਥੇ ਸਕੂਲ ਦੇ ਸਾਰੇ ਬੱਚਿਆਂ ਨੂੰ ਰਿਫਰੈਸ਼ਮੈਂਟ,ਮਿਡ ਡੇ ਮੀਲ ਵਰਕਰਾਂ ਅਤੇ ਚੌਥਾ ਦਰਜ਼ਾ ਵਰਕਰਾਂ ਨੂੰ ਵੀ ਸਨਮਾਨਿਤ ਕੀਤਾ।ਮੈਡਮ ਨਰਿੰਦਰ ਕੌਰ ਦੇ ਨਾਲ ਉਨ੍ਹਾਂ ਦੇ ਪਤੀ ਏ ਐਸ ਆਈ ਅਮਰਜੀਤ ਸਿੰਘ ਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ।
ਸਕੂਲ ਵਲੋਂ ਮੁੱਖ ਅਧਿਆਪਕ ਸੰਜੀਵ ਕੁਮਾਰ, ਸੁਖਵੰਤ ਕੌਰ, ਸੁਰਿੰਦਰ ਪਾਲ,ਰਿਤੂ ਸਰੀਨ,ਸੋਨੀਆ ਬਾਲੀ, ਡਿੰਪੀ ਖੁਰਾਣਾ, ਸਾਕਸ਼ੀ ਸਰੀਨ, ਸੁਖਵਿੰਦਰ ਕੌਰ, ਸੰਦੀਪ ਕੌਰ, ਮਨਪ੍ਰੀਤ, ਬਬੀਤਾ, ਕ੍ਰਿਸ਼ਮਾ,, ਨਵਜੋਤ ਕੁਮਾਰ, ਸੰਦੀਪ ਸਿੰਘ,ਸਰਵਣ ਸਿੰਘ ਸੇਵਾ ਮੁਕਤ ਮੁੱਖ ਅਧਿਆਪਕ,ਨੀਲਮ ਰਾਣੀ ਮੁੱਖ ਅਧਿਆਪਕ ,ਸਹਸ ਸਕੂਲ ਮਹਾਲੋਂ, ਪਿੰਡ ਦੇ ਸਰਪੰਚ ਸ਼ਿੰਗਾਰਾ ਸਿੰਘ, ਨੰਬਰਦਾਰ ਦੇਸ ਰਾਜ ਬਾਲੀ,ਐਸ ਐਮ ਸੀ ਚੇਅਰਮੈਨ ਦਲਜੀਤ ਕੌਰ, ਰਣਜੀਤ ਕੌਰ ਆਦਿ ਹਾਜ਼ਰ ਸਨ।
