ਮਹਾਭਾਰਤ ਵਿਚਲੇ ਨਾਰੀ ਪਾਤਰਾਂ ਨੂੰ ਨ੍ਰਿਤ ਤੇ ਅਭਿਨੈ ਰਾਹੀ ਪੇਸ਼ ਕੀਤਾ

ਪਟਿਆਲਾ, 13 ਨਵੰਬਰ - ਕਾਲੀਦਾਸ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਵਿਖੇ ਸੱਤ ਰੋਜ਼ਾ ਨੈਸ਼ਨਲ ਥੀਏਟਰ ਫੈਸਟੀਵਲ ਦੇ ਅੱਜ ਆਖਰੀ ਦਿਨ ਸਪਨਿਕ ਡਾਂਸ ਕਰੀਏਸ਼ਨ ਕਲਕੱਤਾ ਦੇ ਕਲਾਕਾਰਾਂ ਨੇ ਅਰੁਣਾ ਬਰਮਨ ਦੇ ਨਿਰਦੇਸ਼ਨ ਹੇਠ ਖੂਬਸੂਰਤ ਨ੍ਰਿਤ ਪੇਸ਼ ਕਰਦੇ ਹੋਏ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਸਦਾ ਆਯੋਜਨ ਕਲਾਕ੍ਰਿਤੀ ਪਟਿਆਲਾ ਅਤੇ ਐਸ ਡੀ ਬੀ ਸੀ ਟੀ ਵੱਲੋਂ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।

ਜਿਸ ਵਿੱਚ ਨੌਜਵਾਨ ਕਲਾਕਾਰਾਂ ਨੇ ਆਪਣੇ ਨ੍ਰਿਤ ਰਾਹੀਂ ਮਹਾਭਾਰਤ ਵਿਚਲੇ ਨਾਰੀ ਪਾਤਰਾਂ ਨੂੰ ਉਹਨਾਂ ਦੇ ਸੰਘਰਸ਼, ਕੁਰਬਾਨੀਆਂ ਅਤੇ ਅਪਮਾਨ ਦੁਆਰਾ ਉਹਨਾਂ ਦੀਆਂ ਵਿਅਕਤੀਗਤ ਕਹਾਣੀਆਂ ਨੂੰ ਪੇਸ਼ ਕੀਤਾ। ਜੋ ਉਹਨਾਂ ਨੂੰ ਭਾਰਤ ਦੇ ਇਤਿਹਾਸ ਵਿੱਚ ਅਜਿਹੀ ਮਾਨਤਾ ਵੱਲ ਲੈ ਜਾਂਦੇ ਹਨ । ਕਿਉਕਿ ਪ੍ਰਾਚੀਨ ਮਹਾਂ ਕਾਵਯ ਨੇ ਹਮੇਸ਼ਾਂ ਦੇਸ਼ ਦੀ ਸਮੁੱਚੀ ਵਿਰਾਸਤ ਦਾ ਨਮੂਨਾ ਲਿਆ ਹੈ। ਸਮੇਂ ਦੀਆਂ ਲੋੜਾਂ ਮੁਤਾਬਕ ਵੱਖ-ਵੱਖ ਦਲੀਲਾਂ ਰਾਹੀਂ ਇਹਨਾਂ ਦਾ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਭਾਰਤੀ ਮਹਾਕਾਵ ਮਹਾਭਾਰਤ ਬਾਰੇ ਲੇਖਕਾ ਨੇ ਮਹਾਕਾਵਿ ਵਿੱਚ ਦਰਸਾਏ ਪਾਤਰਾਂ 'ਤੇ ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਚਰਚਾ ਕੀਤੀ ਹੈ, ਜਿਸ ਨੂੰ ਪੱਛਮੀ ਬੰਗਾਲ  (ਕਲਕੱਤਾ) ਦੇ ਕਲਾਕਾਰਾਂ ਨੇ ਬਾਖੂਬੀ ਆਪਣੇ ਨ੍ਰਿਤ ਰਾਹੀ  ਪੇਸ਼ ਕੀਤਾ। 
ਪੇਸ਼ਕਾਰੀ ਦਾ ਸੰਕਲਪ ਦਿਸ਼ਾ ਧਰ ਅਤੇ ਸਤਬਤਾ ਬੇਰਾ ਦੁਆਰਾ ਕੀਤਾ ਗਿਆ ਸੀ ਇਸ ਦੀ ਸਕ੍ਰਿਪਟ ਤਿਆਰ ਕੀਤੀ ਸੀ ਸੁਭਾਸਰਿਧਰ ਅਤੇ ਸੰਗੀਤ  ਸੁਖਮਨ ਬੈਨਰਜੀ ਦੁਆਰਾ ਤਿਆਰ ਕੀਤਾ ਗਿਆ। ਕੋਰੀਓਗ੍ਰਾਫੀ ਅਰੁਨਵਾ ਬਰਮਨ ਦੀ ਸੀ। ਇਸ ਤੋਂ ਪਹਿਲਾਂ ਦਿੱਲੀ ਤੋਂ ਆਈ ਟੀਮ ਨੇ ਸੁਨੀਲ ਚੌਹਾਨ ਦੇ ਨਿਰਦੇਸ਼ਨ ਹੇਠ "ਟੈਕਸੀ ਫ੍ਰੀ" ਨਾਟਕ ਦਾ ਮੰਚਨ ਕੀਤਾ ਗਿਆ, ਜਿਸਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ।