ਡੈਗੂ, ਡਾਇਰੀਆ ਮਲੇਰੀਆ ਅਤੇ ਹੜਾਂ ਦੌਰਾਨ ਬਚਣ ਬਚਾਉਣ ਲਈ ਜਾਗਰੂਕ ਕੀਤਾ

ਪਟਿਆਲਾ- ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ , ਡਿਪਟੀ ਕਮਿਸ਼ਨਰ ਪਟਿਆਲਾ ਅਤੇ ਸਿਵਲ ਸਰਜਨ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਨੂੰ ਆਪਣੇ ਬੱਚਿਆਂ ਅਤੇ ਪਰਿਵਾਰਕ ਮੈਬਰਾਂ ਨੂੰ ਬਰਸਾਤਾਂ ਦੌਰਾਨ ਫੈਲ ਰਹੀ ਡੈਗੂ, ਡਾਇਰੀਆ, ਮਲੇਰੀਆ, ਹਲਕਾਅ ਸਬੰਧੀ ਹਮੇਸ਼ਾ ਜਾਗਰੂਕ ਹੋਣਾ ਚਾਹੀਦਾ ਹੈ।

ਪਟਿਆਲਾ- ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ , ਡਿਪਟੀ ਕਮਿਸ਼ਨਰ ਪਟਿਆਲਾ ਅਤੇ ਸਿਵਲ ਸਰਜਨ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਨੂੰ ਆਪਣੇ ਬੱਚਿਆਂ ਅਤੇ ਪਰਿਵਾਰਕ ਮੈਬਰਾਂ ਨੂੰ ਬਰਸਾਤਾਂ ਦੌਰਾਨ ਫੈਲ ਰਹੀ ਡੈਗੂ, ਡਾਇਰੀਆ, ਮਲੇਰੀਆ, ਹਲਕਾਅ ਸਬੰਧੀ ਹਮੇਸ਼ਾ ਜਾਗਰੂਕ ਹੋਣਾ ਚਾਹੀਦਾ ਹੈ। 
ਜਿਸ ਹਿੱਤ ਡਾਕਟਰਾਂ, ਨਰਸਾਂ ਅਤੇ ਸਿਹਤ ਸੇਫਟੀ ਫਸਟ ਏਡ ਸੀ ਪੀ ਆਰ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਨਾਲ ਸਬੰਧਤ ਵਿਸ਼ਾ ਮਾਹਿਰਾਂ ਵਲੋਂ ਦਿੱਤੀਆਂ ਜਾਣਕਾਰੀਆਂ ਨੂੰ ਘਰ ਪਰਿਵਾਰਾਂ ਮਹੱਲਿਆ ਸੰਸਥਾਵਾਂ ਵਿਖੇ ਫੈਲਾਉਣ ਲਈ ਯਤਨ ਕਰਨੇ ਚਾਹੀਦੇ ਹਨ। ਇਹ ਵਿਚਾਰ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਅਤੇ ਭਾਰਤੀਯ ਰੈੱਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਸ਼੍ਰੀ ਕਾਕਾ ਰਾਮ ਵਰਮਾ ਨੇ ਕੈਰੀਅਰ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ, ਚੈਅਰਮੈਨ ਦੀਆਂ ਹਦਾਇਤਾਂ ਅਨੁਸਾਰ ਲਗਵਾਏ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਵਿਖੇ ਪ੍ਰਗਟ ਕੀਤੇ। 
ਕਾਕਾ ਰਾਮ ਵਰਮਾ ਨੇ ਕਿਹਾ ਕਿ ਬਜ਼ਾਰੂ ਬਾਸੀ ਪਹਿਲਾਂ ਤੋਂ ਕੱਟ ਕੇ ਰਖੀਆਂ ਖਾਣ ਪੀਣ ਵਾਲੀਆਂ ਚੀਜ਼ਾਂ, ਨਾ ਖਾਓ। ਫਲ ਸਬਜ਼ੀਆਂ ਖਾਣ ਤੋਂ ਪਹਿਲਾਂ, ਦੋ‌ ਘੰਟੇ ਤੱਕ ਸਾਫ ਨਮਕ ਜਾਂ ਮਿੱਠੇ ਸੋਡੇ ਦੇ ਪਾਣੀ ਵਿੱਚ ਰੱਖੋ।  ਉਨ੍ਹਾਂ ਨੇ ਫਸਟ ਏਡ ਵਜੋਂ ਪੀੜਤਾਂ ਦੇ ਸਰੀਰ ਵਿੱਚੋ ਨਮਕ, ਚੀਨੀ, ਪਾਣੀ ਦੀ ਘਾਟ ਪੂਰੀ ਕਰਨ ਲਈ, ਉਬਲਿਆ ਸਾਫ ਪਾਣੀ, ਸ਼ਿਕੰਜਵੀ, ਜਾਂ ਓ ਆਰ ਐਸ ਘੋਲ , ਤਾਜ਼ਾ ਭੋਜਨ ਦੇਣ ਬਾਰੇ ਪਰ ਜੂਸ, ਕੋਲਡ ਡਰਿੰਕ, ਫਾਸਟ ਫੂਡ ਜੰਕ ਫੂਡ ਨਾ ਦਿੱਤੇ ਜਾਣ। 
ਘਰੈਲੂ ਇਲਾਜ ਦੀ ਥਾਂ ਨੇੜੇ ਦੇ ਡਾਕਟਰ ਤੋਂ ਦਵਾਈਆਂ ਲਵੋ। ਦਿਨ ਵਿਚ ਪੰਜ ਛੇ ਵਾਰ ਹੱਥਾਂ ਨੂੰ ਸਾਬਣ ਨਾਲ ਸਾਫ ਕਰੋ। ਘਰਾਂ ਮੁਹੱਲਿਆਂ, ਛੱਤਾਂ, ਗਮਲਿਆਂ, ਬਾਥਰੂਮ ਅਤੇ ਘਾਹ ਫੂਸ ਵਾਲੀਆਂ ਥਾਵਾਂ ਤੇ ਮੱਛਰ ਨਾ ਹੋਣ ਦਿਓ। ਉਨ੍ਹਾਂ ਨੇ ਹਲਕਾਅ, ਸੀ ਪੀ ਆਰ, ਰਿਕਵਰੀ ਪੁਜੀਸ਼ਨ ਵੈਟੀਲੈਟਰ ਬਣਾਉਟੀ ਸਾਹ ਕਿਰਿਆ ਦੀ ਜਾਣਕਾਰੀ ਦਿੱਤੀ। 
ਪ੍ਰਿੰਸੀਪਲ ਸ਼੍ਰੀਮਤੀ ਪ੍ਰਭਜੋਤ ਕੌਰ ਅਤੇ ਵਿਦਿਆਰਥੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਇਹ ਜਾਣਕਾਰੀ ਆਪਣੇ ਘਰ ਪਰਿਵਾਰਾਂ ਮਹੱਲਿਆ ਕਾਲੋਨੀਆਂ ਵਿਖੇ ਵੀ ਦਿੱਤੀ ਜਾਵੇਗੀ।