ਰੈੱਡ ਕਰਾਸ ਮੋਹਾਲੀ ਵੱਲੋਂ ਦਿਵਿਆਂਗ ਵਿਅਕਤੀਆਂ ਲਈ ਬਣਾਵਟੀ ਅੰਗ ਅਤੇ ਟ੍ਰਾਈਸਾਈਕਲ ਮੁਹੱਈਆ ਕਰਾਉਣ ਲਈ ਕੈਂਪ 26 ਸਤੰਬਰ ਨੂੰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਸਤੰਬਰ, 2024:- ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਐੱਸ. ਏ. ਐੱਸ. ਨਗਰ ਮੋਹਾਲੀ ਵੱਲੋਂ ਦਿਵਿਆਂਗ ਵਿਅਕਤੀਆਂ ਲਈ ਬਣਾਵਟੀ ਅੰਗ ਅਤੇ ਟ੍ਰਾਈ ਸਾਈਕਲ ਆਦਿ ਮੁਹੱਈਆ ਕਰਵਾਉਣ ਲਈ ਭਾਰਤੀਯ ਕ੍ਰਿਤ੍ਰਿਮ ਅੰਗ ਨਿਰਮਾਣ ਨਿਗਮ (ਚਨਾਲੋਂ) ਐੱਸ. ਏ. ਐੱਸ ਨਗਰ ਮੋਹਾਲੀ ਦੇ ਸਹਿਯੋਗ ਨਾਲ਼ ਮਿਤੀ 26.09.2024 ਨੂੰ ਸਵੇਰੇ 10:00 ਵਜੇ ਸਪੋਰਟਸ ਕੰਪਲੈਕਸ, ਸੈਕਟਰ-78 ਮੋਹਾਲੀ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ।

ਇਸ ਕੈਂਪ ਵਿੱਚ ਜ਼ਿਲ੍ਹੇ ਵਿੱਚ ਕੈਂਪ ਲਗਾ ਕੇ ਸ਼ਨਾਖ਼ਤ ਕੀਤੇ 47 ਅੰਗਹੀਣ/ਅਪੰਗ ਵਿਅਕਤੀਆਂ ਨੂੰ ਵਸਤਾਂ/ਉਪਕਰਨ ਵੰਡੇ ਜਾਣਗੇ। ਇਸ ਕੈਂਪ ਵਿੱਚ ਟ੍ਰਾਈ ਸਾਈਕਲ, ਨਕਲੀ ਅੰਗ ਅਤੇ ਹੋਰ ਵੀ ਵਸਤਾਂ/ਉਪਕਰਨ  ਆਦਿ ਲਾਭਪਾਤਰੀਆਂ ਨੂੰ ਮੁਹੱਈਆ ਕਰਵਾਏ ਜਾਣਗੇ। ਇਸ ਕੈਂਪ ਵਿੱਚ ਹੋਰ ਵੀ ਅੰਗਹੀਣ ਅਤੇ ਅਪੰਗ ਵਿਅਕਤੀ ਹਿੱਸਾ ਲੈ ਸਕਦੇ ਹਨ। ਭਾਰਤੀਯ ਕ੍ਰਿਤ੍ਰਿਮ ਅੰਗਰ ਨਿਗਮ (ਚਨਾਲੋਂ) ਵੱਲੋਂ ਇਹ ਕੈਂਪ ਲਗਾ ਕੇ  ਦਿਵਿਆਂਗ ਵਿਅਕਤੀਆਂ ਲਈ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਇਹ ਕੈਂਪ ਦਿਵਿਆਂਗ ਵਿਅਕਤੀਆਂ ਨੂੰ ਬਣਾਵਟੀ ਅੰਗ ਲਗਵਾ ਕੇ ਚੰਗੇਰਾ ਜੀਵਨ ਜਿਉਣ ਦੇ ਕਾਬਿਲ ਬਣਾ ਰਹੇ ਹਨ।