ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਵੱਲੋਂ ਅੱਤਵਾਦੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।
ਪਟਿਆਲਾ- ਬ੍ਰਾਹਮਣ ਸਮਾਜ ਵੈਲੇਫਅਰ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਬ੍ਰਾਹਮਣ ਭਲਾਈ ਬੋਰਡ ਪੰਜਾਬ ਐਡਵੋਕੇਟ ਹਰਿੰਦਰ ਸ਼ਰਮਾ ਕੌਰਜੀਵਾਲਾ ਅਤੇ ਪੂਰਨ ਸਵਾਮੀ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਨਿਰਦੋਸ਼ ਸੈਲਾਨੀਆਂ ਨੂੰ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਦੀ ਸਖਤ ਨਿਖੇਧੀ ਕੀਤੀ।

ਸ਼ਾਮ ਦੇ ਤਕਰੀਬਨ 7:00 ਵਜੇ ਨਹਿਰੂ ਪਾਰਕ ਪਟਿਆਲਾ ਵਿਖੇ ਪੂਰਨ ਸਵਾਮੀ ਜੀ ਦੀ ਅਗਵਾਈ ਹੇਠ ਮਾਰੇ ਗਏ ਜੰਮੂ ਕਸ਼ਮੀਰ ਦੇ ਇਲਾਕੇ ਪਹਿਲਗਾਮ ਵਿੱਚ ਸੈਲਾਨੀਆਂ ਦੀ ਆਤਮਿਕ ਸ਼ਾਤੀ ਲਈ ਕੈਂਡਲ ਮਾਰਚ ਕੱਢਿਆ ਗਿਆ ਅਤੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਰੋਸ ਮਾਰਚ ਦੌਰਾਨ ਜਾਲਮ ਤਰੀਕੇ ਨਾਲ ਮਾਰੇ ਗਏ ਨਿਰਦੋਸ਼ ਸੈਲਾਨੀਆਂ ਪ੍ਰਤੀ ਲੋਕਾਂ ਵੱਲੋਂ ਹਮਦਰਦੀ ਪ੍ਰਗਟ ਕੀਤੀ ਗਈ ਅਤੇ ਪਾਕਿਸਤਾਨ ਅੱਤਵਾਦੀਆਂ ਖਿਲਾਫ ਗੁੱਸੇ ਨਾਲ ਭਰੇ ਚੇਹਰੇ ਸਾਫ ਦਿਖਾਈ ਦੇ ਰਹੇ ਸਨ।
ਪੂਰਨ ਸਵਾਮੀ ਨੇ ਰੋਸ ਮਾਰਚ ਤੋਂ ਬਾਅਦ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਰੱਖਣ ਦੀ ਅਪੀਲ ਕੀਤੀ। ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਵੱਲੋਂ ਭਾਰਤ ਸਰਕਾਰ ਨੂੰ ਇਨ੍ਹਾਂ ਅੱਤਵਾਦੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।