ਖੂਨਦਾਨ ਤੇ ਵਿਦਿਅਕ ਸੇਵਾਵਾਂ ਨਾਲ੍ਹ ਜੁੜ੍ਹੇ ਮੈਡਮ ਸ਼ਸ਼ੀ ਨੂੰ ਯਾਦ ਕੀਤਾ ।
ਨਵਾਂਸ਼ਹਿਰ - ਸਥਾਨਕ ਬੀ.ਡੀ.ਸੀ ਬਲੱਡ ਸੈਂਟਰ ਦੇ ਕਮੇਟੀ ਮੈਂਬਰ ਤੇ ਬੀ.ਐਲ.ਐਮ ਗਰਲਜ਼ ਕਾਲਜ ਦੇ ਲੈਕਚਰਾਰ ਰਹੇ ਮੈਡਮ ਸ਼ਸ਼ੀ ਸਰੀਨ ਚਾਰ ਸਾਲ ਪਹਿਲਾਂ ਸਰੀਰਕ ਤੌਰ ਤੇ ਵਿਛੋੜਾ ਦੇ ਗਏ ਸਨ। ਉਹਨ ਆਪਣਾ ਜੀਵਨ ਵਿਦਿਅਕ ਸੇਵਾਵਾਂ ਦੇ ਨਾਲ੍ਹ ਨਾਲ੍ਹ ਬੀ.ਡੀ.ਸੀ ਬਲੱਡ ਬੈਂਕ ਰਾਹੀਂ ਖੂਨਦਾਨ ਸੇਵਾਵਾਂ ਪ੍ਰਤੀ ਵੀ ਸਮਰਪਿਤ ਕੀਤਾ। ਮੈਡਮ ਸ਼ਸ਼ੀ ਸਰੀਨ ਨਵੀਂ ਪੀੜ੍ਹੀ ਦੇ ਪ੍ਰੇਰਨਾ ਸਰੋਤ ਸਨ ਕਿਉਂਕਿ ਉਹ ਉਹਨਾਂ ਨੂੰ ਮਾਪਿਆਂ ਅਤੇ ਸਮਾਜ ਪ੍ਰਤੀ ਬਣਦੇ ਫਰਜ਼ਾਂ ਵਾਰੇ ਜਾਗਰੂਕ ਕਰਦੇ ਰਹਿੰਦੇ ਸਨ।

ਸਮਾਜਿਕ ਬੁਰਾਈਆਂ ਦੀ ਰੋਕਥਾਮ ਲਈ ਜਾਗਰੂਕਤਾ ਕਰਦੇ ਹੋਏ ਵਾਤਾਵਰਣ ਨੂੰ ਸੰਭਾਲਣ ਪ੍ਰਤੀ ਵੀ ਗਿਆਨ ਸਾਂਝਾ ਕਰਿਆ ਕਰਦੇ ਸਨ। ਮੈਡਮ ਸ਼ਸ਼ੀ ਸਰੀਨ ਦੀ ਯਾਦ ਵਿੱਚ ਨੂੰਹ ਅੰਜੂ ਸਰੀਨ ਤੇ ਪੁੱਤਰ ਰਾਜਨ ਸਰੀਨ ਵਲੋਂ ਸਥਾਨਕ ਬਲੱਡ ਸੈਂਟਰ ਵਿਖੇ ਪਹਿਲਾਂ ਇੱਕ ਲੱਖ ਰੁਪਏ ਭੇਟ ਕੀਤੇ ਤੇ ਹੁਣ ਖੂਨਦਾਨੀ ਫ਼ਰਿਸ਼ਤਿਆਂ ਲਈ ਇੱਕ ਮਹੀਨੇ ਦੀ ਰਿਫਰੈਸ਼ਮੈਂਟ ਸੇਵਾ ਪੰਦਰਾਂ ਹਜ਼ਾਰ ਰੁਪਏ ਭੇਟ ਕੀਤੇ।
ਇਸ ਮੌਕੇ ਜੇ ਐਸ ਗਿੱਦਾ, ਪ੍ਰਵੇਸ਼ ਕੁਮਾਰ, ਪੀ ਆਰ ਕਾਲ੍ਹੀਆ, ਅੰਜੂ ਸਰੀਨ, ਡਾ: ਅਜੇ ਬੱਗਾ, ਮਨਮੀਤ ਸਿੰਘ, ਅਨੀਤਾ ਕੁਮਾਰੀ, ਰਾਜਿੰਦਰ ਠਾਕੁਰ, ਸੀਮਾ ਮਿਸ਼ਰਾ , ਮੁਕੇਸ਼ ਕਾਹਮਾ, ਸੁਨੈਨਾ, ਜਸਪ੍ਰੀਤ ਕੌਰ, ਕਮਲਦੀਪ ਕੌਰ, ਮੰਦਨਾ,ਮਨਦੀਪ ਕੌਰ, ਬੀਨਾ ਰਾਣੀ ਤੇ ਸੁਮੁਤ ਗਿੱਲ ਤੇ ਸਟਾਫ ਵਲੋਂ ਮੈਡਮ ਸ਼ਸ਼ੀ ਸਰੀਨ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਹਨਾਂ ਦੀ ਤਸਵੀਰ ਅੱਗੇ ਫੁੱਲਾਂ ਦੀ ਪੰਖੜੀਆਂ ਅਰਪਣ ਕੀਤੀਆਂ ਗਈਆਂ ।