
5 ਜੁਲਾਈ ਨੂੰ ਸਰਕਾਰੀ ਮਹਿਲਾ ਉਦਯੋਗਿਕ ਸਿਖਲਾਈ ਸੰਸਥਾ, ਊਨਾ ਵਿਖੇ ਇੰਟਰਵਿਊ
ਊਨਾ, 3 ਜੁਲਾਈ - ਮੈਸਰਜ਼ ਅਰਿਹੰਤ ਸਪਿਨਿੰਗ ਮਿੱਲ ਮਾਲੇਰਕੋਟਲਾ, ਪੰਜਾਬ ਵੱਲੋਂ 5 ਜੁਲਾਈ ਨੂੰ ਸਵੇਰੇ 10.30 ਵਜੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਊਨਾ ਵਿਖੇ ਰੋਜ਼ਗਾਰ ਇੰਟਰਵਿਊ ਲਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਮਹਿਲਾ ਆਈ.ਟੀ.ਆਈ ਊਨਾ ਇੰਜੀਨੀਅਰ ਬੀ.ਐਸ. ਢਿਲੋਂ ਨੇ ਦੱਸਿਆ ਕਿ ਇੰਟਰਵਿਊ ਵਿਚ ਸਿਰਫ਼ ਮਹਿਲਾ ਸਿਖਿਆਰਥੀ ਹੀ ਭਾਗ ਲੈ ਸਕਦੀਆਂ ਹਨ |
ਊਨਾ, 3 ਜੁਲਾਈ - ਮੈਸਰਜ਼ ਅਰਿਹੰਤ ਸਪਿਨਿੰਗ ਮਿੱਲ ਮਾਲੇਰਕੋਟਲਾ, ਪੰਜਾਬ ਵੱਲੋਂ 5 ਜੁਲਾਈ ਨੂੰ ਸਵੇਰੇ 10.30 ਵਜੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਊਨਾ ਵਿਖੇ ਰੋਜ਼ਗਾਰ ਇੰਟਰਵਿਊ ਲਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਮਹਿਲਾ ਆਈ.ਟੀ.ਆਈ ਊਨਾ ਇੰਜੀਨੀਅਰ ਬੀ.ਐਸ. ਢਿਲੋਂ ਨੇ ਦੱਸਿਆ ਕਿ ਇੰਟਰਵਿਊ ਵਿਚ ਸਿਰਫ਼ ਮਹਿਲਾ ਸਿਖਿਆਰਥੀ ਹੀ ਭਾਗ ਲੈ ਸਕਦੀਆਂ ਹਨ | ਉਨ੍ਹਾਂ ਦੱਸਿਆ ਕਿ ਇੰਟਰਵਿਊ ਵਿੱਚ ਭਾਗ ਲੈਣ ਲਈ ਵਿਦਿਅਕ ਯੋਗਤਾ 10ਵੀਂ, 12ਵੀਂ, ਆਈ.ਟੀ.ਆਈ ਪਾਸ, ਬਿਜ਼ਨਸ ਫੈਸ਼ਨ ਡਿਜ਼ਾਈਨ ਟੈਕਨਾਲੋਜੀ, ਸਿਲਾਈ ਕਲਾ, ਕਢਾਈ ਕਲਾ, ਡਰੈੱਸ ਮੇਕਿੰਗ ਅਤੇ ਉਮਰ 18 ਤੋਂ 25 ਸਾਲ ਹੋਣੀ ਲਾਜ਼ਮੀ ਹੈ। ਇੰਟਰਵਿਊ ਵਿੱਚ ਚੁਣੇ ਗਏ ਉਮੀਦਵਾਰ ਨੂੰ 9,060 ਰੁਪਏ ਤੋਂ 15,896 ਰੁਪਏ ਤੱਕ ਦੀ ਤਨਖਾਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇੰਟਰਵਿਊ ਵਿੱਚ ਚੁਣੇ ਗਏ ਉਮੀਦਵਾਰਾਂ ਨੂੰ ਪੀ.ਐੱਫ., ਈ.ਐੱਸ.ਆਈ., ਬੋਨਸ, ਛੁੱਟੀ, ਰਿਆਇਤੀ ਰਿਹਾਇਸ਼ ਅਤੇ ਖਾਣੇ ਦੀਆਂ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਇਛੁੱਕ ਉਮੀਦਵਾਰ ਆਪਣੇ ਯੋਗਤਾ ਸਰਟੀਫਿਕੇਟ, ਐਨ.ਟੀ.ਸੀ., 10ਵੀਂ ਅਤੇ 12ਵੀਂ ਦੇ ਸਰਟੀਫਿਕੇਟ, ਬੈਂਕ ਖਾਤੇ ਦੀ ਪਾਸਬੁੱਕ, ਆਧਾਰ ਕਾਰਡ, ਸਵੈ-ਤਸਦੀਕਸ਼ੁਦਾ ਪਾਸਪੋਰਟ ਸਾਈਜ਼ ਫੋਟੋ ਸਮੇਤ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ।
