ਸਰਬ ਧਰਮ ਕੀਰਤਨ ਦਰਬਾਰ ਦਾ ਆਯੋਜਨ ਕੀਤਾ
ਐਸ ਏ ਐਸ ਨਗਰ, 13 ਮਈ - ਮਾਤਾ ਕਲਸੀ ਇਸਤ੍ਰੀ ਵੈਲਫੇਅਰ ਅਤੇ ਸਤਿਸੰਗ ਸੋਸਾਇਟੀ ਫੇਜ਼-7, ਮੁਹਾਲੀ ਵਲੋਂ ਸ੍ਰੀ ਗੁਰੂ ਰਵਿਦਾਸ ਡਾਇਮੰਡ ਟੈਂਪਲ ਵਿਖੇ ਸਰਬ ਧਰਮ ਕੀਰਤਨ ਦਰਬਾਰ ਕਰਵਾਇਆ ਗਿਆ।
ਐਸ ਏ ਐਸ ਨਗਰ, 13 ਮਈ - ਮਾਤਾ ਕਲਸੀ ਇਸਤ੍ਰੀ ਵੈਲਫੇਅਰ ਅਤੇ ਸਤਿਸੰਗ ਸੋਸਾਇਟੀ ਫੇਜ਼-7, ਮੁਹਾਲੀ ਵਲੋਂ ਸ੍ਰੀ ਗੁਰੂ ਰਵਿਦਾਸ ਡਾਇਮੰਡ ਟੈਂਪਲ ਵਿਖੇ ਸਰਬ ਧਰਮ ਕੀਰਤਨ ਦਰਬਾਰ ਕਰਵਾਇਆ ਗਿਆ।
ਸੋਸਾਇਟੀ ਦੀ ਜਨਰਲ ਸਕੱਤਰ ਬੀਬੀ ਬਿਮਲਾ ਦੇਵੀ ਨੇ ਦਸਿਆ ਕਿ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ, ਫੇਜ਼-7, ਮੁਹਾਲੀ ਦੇ ਸਹਿਯੋਗ ਨਾਲ ਕਰਵਾਏ ਗਏ ਕੀਰਤਨ ਸਮਾਗਮ ਦੌਰਾਨ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਦੌਰਾਨ ਮੁਹਾਲੀ ਸ਼ਹਿਰ ਦੇ ਬੀਬੀਆਂ ਦੇ ਵੱਖ ਵੱਖ ਕੀਰਤਨੀ ਜੱਥਿਆਂ ਵਲੋਂ ਆਪਣੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਹ ਸਮਾਗਮ ਗਿਆ।
ਇਸ ਮੌਕੇ ਤੇ ਸਾਬਕਾ ਮੰਤਰੀ ਸ: ਬਲਬੀਰ ਸਿੰਘ ਸਿੱਧੂ ਪੰਜਾਬ, ਸੇਵਾਮੁਕਤ ਆਈ ਏ ਐਸ ਅਧਿਕਾਰੀ ਸ੍ਰੀ ਆਰ.ਐਲ. ਕਲਸੀਆ, ਸ੍ਰੀਮਤੀ ਅਨੁਰਾਧਾ ਆਨੰਦ ਅਤੇ ਸz ਪਰਮਜੀਤ ਸਿੰਘ ਹੈਪੀ (ਦੋਵੇਂ ਕੌਂਸਲਰ) ਵਲੋਂ ਵੀ ਹਾਜ਼ਰੀ ਲਗਾਈ।
ਸਟੇਜ ਦਾ ਸੰਚਾਲਨ ਮਾਤਾ ਕਲਸੀ ਇਸਤ੍ਰੀ ਸਭਾ ਦੀ ਪ੍ਰਧਾਨ ਬੀਬੀ ਗੁਰਬਖਸ਼ ਕੌਰ ਮੈਹਮੀ ਨੇ ਕੀਤਾ। ਸਮਾਗਮ ਦੀ ਸਮਾਪਤੀ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।